ਨਾਂਵ (Noun)

Noun punjabi

ਜਦੋਂ ਅਸੀਂ ਆਪਣੇ ਨੇੜੇ-ਤੇੜੇ ਵੇਖਦੇ ਹਾਂ ਜਾਂ ਸਕੂਲ,ਘਰ,ਬਜ਼ਾਰ ਆਦਿ ਜਾਂਦੇ ਹਾਂ ਤਾਂ ਅਸੀਂ ਵੱਖ-ਵੱਖ ਸਥਾਨਾਂ ,ਚੀਜ਼ਾਂ ,ਮਨੁੱਖਾਂ ਨਾਲ ਸੰਪਰਕ ਰੱਖਦੇ ਹਨ ਅਤੇ ਉਹਨਾਂ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਦੇ ਹਨ ਜਿਵੇਂ ਕਿ ਜਲੰਧਰ ,ਰਾਮੁ,ਕੁਰਸੀ ,ਤੋਤਾ। ਵਿਆਕਰਨ ਵਿਚ ਅਜਿਹੇ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ।

ਨਾਂਵ ਦੀ ਪਰਿਭਾਸ਼ਾ [Definition-Noun]

ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਸਥਾਨ, ਜੀਵ ,ਵਸਤੂ ਆਦਿ ਦਾ ਪਤਾ ਲੱਗਦਾ ਹੈ ਉਹਨਾਂ ਸ਼ਬਦਾਂ ਨੂੰ ਨਾਂਵ ਆਖਦੇ ਹਨ।
ਉਧਾਰਨ :ਲੁਧਿਆਣਾ ,ਬਿਆਸ ,ਖੰਡ ,ਕੁੜੀ ਆਦਿ।

ਨਾਂਵ ਦੀਆਂ ਕਿਸਮਾਂ

ਨਾਂਵ ਦੀਆਂ ਪੰਜ ਕਿਸਮਾਂ ਹਨ-

1.ਆਮ ਨਾਂਵ ਜਾਂ ਜਾਤੀ -ਵਾਚਕ ਨਾਂਵ
2.ਖਾਸ ਨਾਂਵ ਜਾਂ ਨਿਜ-ਵਾਚਕ ਨਾਂਵ
3.ਇਕੱਠ ਨਾਂਵ ਜਾਂ ਸਮੂਹ -ਵਾਚਕ ਨਾਂਵ
4.ਵਸਤੂ-ਵਾਚਕ ਜਾਂ ਪਦਾਰਥ -ਵਾਚਕ ਨਾਂਵ
5.ਭਾਵ -ਵਾਚਕ ਨਾਂਵ

  1. ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ-
    ਜਿਨ੍ਹਾਂ ਸ਼ਬਦਾਂ ਤੋਂ ਜੀਵਾਂ ਅਤੇ ਗਿਣਨਯੋਗ ਵਸਤੂਆਂ ਦੇ ਸਾਂਝੇ ਨਾਵਾਂ ਨੂੰ ਆਮ ਨਾਂਵ ਆਖਦੇ ਹਨ।
    ਉਧਾਰਨ :ਲੜਕੀ ,ਮੇਜ਼ ,ਗੱਡੀ ,ਸਕੂਲ ,ਨਦੀ ,ਆਦਿ।
    ਉ.ਮੇਰਾ ਪਿੰਡ ਨੇੜੇ ਹੈ।
    ਅ.ਪੰਛੀ ਦਾਲ ਖਾ ਰਹੇ ਹਨ।
  2. ਖਾਸ ਨਾਂਵ ਜਾਂ ਨਿਜ ਵਾਚਕ ਨਾਂਵ –
    ਉਹ ਸ਼ਬਦ ਜਿਨ੍ਹਾਂ ਤੋਂ ਸਾਨੂ ਕਿਸੇ ਖਾਸ ਥਾਵਾਂ ,ਮਨੁੱਖ ਜਾਂ ਚੀਜ਼ਾਂ ਦੇ ਨਵਾਂ ਦਾ ਪਤਾ ਲਗੇ ,ਉਹਨਾਂ ਸ਼ਬਦਾਂ ਨੂੰ ਖਾਸ ਨਾਂਵ ਆਖਦੇ ਹਨ।
    ਉਧਾਰਨ :ਜਲੰਧਰ ,ਰਾਵੀ ,ਭਗਤ ਸਿੰਘ ,ਭਾਰਤ ,ਆਦਿ।
    ਉ.ਜਲੰਧਰ ਬਹੁਤ ਸੋਣਾ ਸ਼ਹਿਰ ਹੈ।
    ਅ. ਸ਼ਹੀਦ ਭਗਤ ਸਿੰਘ ਜੀ ਬਹੁਤ ਮਹਾਨ ਕ੍ਰਾਂਤੀਕਾਰੀ ਸਨ।
  3. ਇਕੱਠ ਵਾਚਕ ਜਾਂ ਸਮੂਹ ਵਾਚਕ ਨਾਂਵ –
    ਉਹ ਸ਼ਬਦ ਜਿਨਾਂ ਤੋਂ ਵਿਅਕਤੀਆਂ ਦੀਆਂ ਨਾ ਮਿਣੀਆਂ ਜਾਣ ਵਾਲਿਆਂ ਵਸਤੂਆਂ ਸਮੂਹਾਂ ਜਾਂ ਇਕੱਠ ਲਈ ਵਰਤੇ ਜਾਣ ਦਾ ਪਤਾ ਲਗੇ ,ਉਹਨਾਂ ਸ਼ਬਦਾਂ ਨੂੰ ਇਕੱਠ ਜਾਂ ਸਮੂਹ ਵਾਚਕ ਨਾਂਵ ਆਖਦੇ ਹਨ।
    ਉਧਾਰਨ :ਫ਼ੌਜ ,ਟੀਮ,ਜਮਾਤ ,ਇੱਜੜ,ਆਦਿ।
    ਉ.ਸਾਡੀ ਭਾਰਤੀ ਫ਼ੌਜ ਬਹੁਤ ਬਹਾਦਰ ਹੈ।
    ਅ.ਸਾਡੀ ਜਮਾਤ ਬੜੀ ਹੋਸ਼ਿਆਰ ਹੈ।
  4. ਵਸਤੂ ਵਾਚਕ ਜਾਂ ਪਦਾਰਥ ਵਾਚਕ ਨਾਂਵ –
    ਜ੍ਹਿਨਾਂ ਸ਼ਬਦਾਂ ਤੋਂ ਮਾਪਿਆਂ,ਮਿਣੀਆਂ,ਜਾਂ ਤੋਲਿਆਂ ਜਾਣ ਵਾਲਿਆਂ ਚੀਜ਼ਾਂ ਦਾ ਪਤਾ ਲਗੇ,ਉਹਨਾਂ ਸ਼ਬਦਾਂ ਨੂੰ ਵਸਤੂ ਵਾਚਕ ਜਾਂ ਪਦਾਰਥ ਵਾਚਕ ਨਾਂਵ ਕਹਿੰਦੇ ਹਨ।
    ਉਧਾਰਨ :ਦੁੱਧ ,ਆਲੂ ,ਕਣਕ ,ਗੁੜ ,ਚਾਵਲ ਆਦਿ।
    ਉ.ਅੱਜ-ਕੱਲ ਸੋਨਾ ਬਹੁਤ ਸਸਤਾ ਹੋਇਆ ਹੈ।
    ਅ. ਮੈਂ ਅੱਜ ਦੁੱਧ ਨਹੀਂ ਪੀਣਾ।
  5. ਭਾਵ ਵਾਚਕ ਨਾਂਵ –
    ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਗੁਣ ਦਾ ਪਤਾ ਲਗੇ ,ਪਰ ਉਹਨਾਂ ਨੂੰ ਸਿਰਫ ਮਹਿਸੂਸ ਹੀ ਕਿੱਤਾ ਜਾ ਸਕੇ ,ਉਹਨਾਂ ਸ਼ਬਦਾਂ ਨੂੰ ਭਾਵ ਵਾਚਕ ਨਾਂਵ ਆਖਦੇ ਹਨ।
    ਉਧਾਰਨ :ਗ਼ਰੀਬੀ ,ਸਰਦੀ ,ਝੂਠ ,ਖੱਟਾ ,ਨਫਰਤ ,ਆਦਿ।
    ਉ. ਅੱਜ ਬਾਹਰ ਬਹੁਤ ਸਰਦੀ ਹੈ।
    ਅ. ਬਚਪਨ ਸਬਤੋਂ ਚੰਗਾ ਹੁੰਦਾ ਹੈ।

Punjab GK-1

Comments

No comments yet. Why don’t you start the discussion?

Leave a Reply

Your email address will not be published. Required fields are marked *